How to use Telegram Stickers on WhatsAp

How to use Telegram Stickers on WhatsAp

Brar

ਐਪ ਸਟੋਰ ਵਿੱਚ Telegram Sticker Converter ਜਾਂ Telegram to WhatsApp ਵਗੈਰਾ ਦੇ ਨਾਮ 'ਤੇ ਕਈ ਐਪ ਮਿਲ ਜਾਂਦੀਆਂ ਹਨ, ਜਿਨ੍ਹਾਂ ਰਾਹੀਂ ਟੈਲੀਗ੍ਰਾਮ ਦੇ ਸਟਿੱਕਰ ਵੱਟਸਐਪ 'ਚ ਲਿਜਾ ਸਕਦੇ ਹੋ। ਵੱਖੋ-ਵੱਖ ਐਪ ਰਾਹੀਂ ਕਨਵਰਟ ਕਰਨ ਦਾ ਤਰੀਕਾ ਥੋੜ੍ਹਾ-ਬਹੁਤ ਵੱਖਰਾ ਹੋ ਸਕਦਾ ਹੈ।

ਇਨ੍ਹਾਂ ਐਪਾਂ ਵਿੱਚੋਂ ਹੀ ਇੱਕ ਐਪ ਦਾ ਨਾਂ ਹੈ Unofficial telegram stickers for WhatsApp, ਜਿਸਦਾ ਪਲੇਸਟੋਰ ਲਿੰਕ --> https://play.google.com/store/apps/details?id=com.dstukalov.watelegramstickers ਇਸ ਐਪ ਰਾਹੀਂ ਸਟਿੱਕਰ ਵਰਤਣ ਦਾ ਤਰੀਕਾ ਇਸ ਤਰ੍ਹਾਂ ਹੈ-

-ਐਪ ਦੇ ਹੇਠਲੇ ਕੋਨੇ ਵਿੱਚੋਂ ➕ ਦਾ ਨਿਸ਼ਾਨ ਨੱਪੋ

-ਆਖਰੀ ਚੋਣ ਕਰੋ (Enter Set Name)

-ਟੈਲੀਗ੍ਰਾਮ ਸਟਿੱਕਰ ਪੈਕ ਦਾ ਲਿੰਕ ਭਰਕੇ OK ਕਰੋ

-ਸਟਿੱਕਰ ਦਿਸਣ 'ਤੇ Download ਬਟਨ ਨੱਪੋ, ਇੰਤਜ਼ਾਰ ਕਰੋ ਜਦੋਂ ਤੱਕ ਪੈਕ ਦੇ ਸਟਿੱਕਰ ਡਾਊਨਲੋਡ ਨਾ ਹੋ ਜਾਣ

-ਐਪ ਦੀ ਸੂਚੀ ਵਿੱਚ ਨਵਾਂ ਪੈਕ ਡਾਊਨਲੋਡ ਹੋ ਜਾਵੇਗਾ (ਵੱਟਸਐਪ ਦੇ ਇੱਕ ਪੈਕ 'ਚ 30 ਸਟਿੱਕਰ ਆਉਂਦੇ ਹਨ, ਇਸ ਲਈ ਜੇ ਟੈਲੀਗ੍ਰਾਮ ਪੈਕ ਵਿੱਚ 30 ਤੋਂ ਜ਼ਿਆਦਾ ਸਟਿੱਕਰ ਹੋਏ ਤਾਂ 30-30 ਦੇ ਪੈਕ ਬਣ ਜਾਣਗੇ)

-ਨਾਲ ਹੀ ਡਾਊਨਲੋਡਿੰਗ ਪੂਰੀ ਹੋਣ 'ਤੇ ਐਪ ਦੁਆਰਾ ਪੁੱਛਿਆ ਜਾਵੇਗਾ ਕਿ ਵੱਟਸਐਪ 'ਚ ਐਡ ਕਰਨਾ ਹੈ?

-ਜੇ ਨਹੀਂ ਵੀ ਪੁੱਛਿਆ ਗਿਆ ਤਾਂ ਪੈਕ ਦੇ ਸੱਜੇ ਪਾਸੇ ➕ ਦੇ ਨਿਸ਼ਾਨ ਰਾਹੀਂ ਵੱਟਸਐਪ 'ਚ ਐਡ ਕਰ ਸਕਦੇ ਹੋ

Report Page