Temp

Temp


ਫਰਦ


ਫਰਦ ਵਿੱਚ ਕੁੱਲ ਅੱਠ ਨੰਬਰ ਹੁੰਦੇ ਹਨ ਜੇਕਰ ਤੁਸੀ ਇਹ ਅੱਠ ਨੰਬਰਾਂ ਬਾਰੇ ਜਾਣ ਲਵੋਗੇ ਤਾ ਤੁਸੀ ਫਰਦ ਬਾਰੇ ਬਹੁਤ ਕੁਝ ਸਿੱਖ ਜਾਵੋਗੇ। 


1.ਖੇਵਟ ਨੰਬਰ/ਮਾਲ/ਪੱਤੀ,ਨੰਬਰਦਾਰ,ਮਾਲ ਖੇਵਟ ਨੰਬਰ ਆਮ ਤੌਰ ਤੇ ਮਾਲ ਅਫਸਰਾਂ ਦੁਆਰਾ ‘ਖਾਤਾ ਨੰਬਰ’ ਅਖਵਾਉਂਦਾ ਹੈ,ਉਹ ਮਾਲਕਾਂ ਨੂੰ ਦਿੱਤੇ ਗਏ ਅਕਾਉਂਟ ਨੰਬਰ ਹਨ ਜੋ ਜ਼ਮੀਨ ਹਿੱਸੇਦਾਰਾਂ ਦਾ ਇਕ ਸਮੂਹ ਬਣਾਉਂਦਾ ਹੈ ਜੋ ਜ਼ਮੀਨ ਦੀ ਉਸੇ ਜਾਂ ਵੱਖਰੇ ਅਨੁਪਾਤ ਵਿੱਚ ਮਾਲਕ ਹੁੰਦੇ ਹਨ।ਜੇਕਰ ਆਮ ਭਾਸ਼ਾ ਵਿੱਚ ਗੱਲ ਕਰੀਏ ਤਾਂ ਖੇਵਟ ਨੰਬਰ ਵਿੱਚ ਇਕ ਤੋਂ ਵੱਧ ਹਿੱਸੇਦਾਰ ਹੋਣਗੇ।ਤੁਹਾਡੀ ਖੇਵਟ ਵਿੱਚ ਤੁਹਾਡੇ ਆਂਢੀ-ਗਵਾਂਢੀ,ਚਾਚੇ ਤਾਏ ਦੀ ਜ਼ਮੀਨ ਵੀ ਹੋ ਸਕਦੀ ਹੈ,


2.ਖਤੌਨੀ ਨੰਬਰ/ਲਗਾਨ-ਖਤੌਨੀ ਨੰਬਰ ਕਿਸੇ ਪਿੰਡ ਵਿੱਚ ਜ਼ਮੀਨਾਂ ਤੇ ਕਬਜ਼ਾ ਦੇ ਹਿਸਾਬ ਨਾਲ ਦਿੱਤਾ ਜਾਂਦਾ ਹੈ ਇਹ ਇੱਕ ਦਸਤਾਵੇਜ਼ ਹੈ ਇਸ ਵਿਚ ਜ਼ਮੀਨ ਮਾਲਕੀ,ਕਾਸ਼ਤ ਅਤੇ ਵੱਖ-ਵੱਖ ਅਧਿਕਾਰਾਂ ਬਾਰੇ ਇੰਦਰਾਜ ਸ਼ਾਮਲ ਹਨ।ਆਮ ਭਾਸ਼ਾ ਵਿੱਚ ਗੱਲ ਕਰੀਏ ਤਾਂ ਖਤੌਨੀ ਨੰਬਰ ਜ਼ਮੀਨ ਦੇ ਇਕ ਟੱਕ ਨੂੰ ਦਿੱਤਾ ਜਾਂਦਾ ਹੈ ਜਿਸ ਵਿੱਚ ਜ਼ਿਆਦਾਤਰ ਸਿਰਫ ਜਮੀਨ ਮਾਲਿਕ ਦਾ ਨਾਮ ਹੁੰਦਾ ਹੈ।ਤੁਸੀਂ ਆਪਣੀ ਜ਼ਮੀਨ ਦੇ ਖਤੌਨੀ ਨੰਬਰ ਤੋਂ ਆਪਣੀ ਜ਼ਮੀਨ ਦੇ ਵੱਖ-ਵੱਖ ਟੱਕ ਬਾਰੇ ਜਾਣਕਾਰੀ ਲੈ ਸਕਦੇ ਹੋ ।


3.ਮਾਲਕ ਦਾ ਨਾਂ ਅਤੇ ਵੇਰਵਾ-ਮਾਲਕ ਦਾ ਨਾਮ ਅਤੇ ਵੇਰਵੇ ਬਾਰੇ ਜਿਆਦਾ ਕੁਝ ਦੱਸਣ ਦੀ ਲੋੜ ਨਹੀ ਹੈ,ਜਿਵੇ ਕਿ ਸਪੱਸ਼ਟ ਹੀ ਲੱਗ ਰਿਹਾ ਹੈ ਮਾਲਕ ਦਾ ਨਾਮ ਅਤੇ ਵੇਰਵਾ ਇਸ ਵਿੱਚ ਹਿੱਸਾ ਵੀ ਲਿਖਿਆ ਹੋਵੇਗਾ ਕਿ ਜੋ ਕੁਲ ਰਕਬਾ ਹੈ ਜਾ ਜੋ ਜਮੀਨ ਹੈ ਉਸ ਵਿੱਚ ਕੁਲ ਕਿੰਨਾ ਹਿੱਸਾ ਹੈ ਕਿਸ ਦਾ ਹੈ।


4. ਕਾਸ਼ਤਕਾਰ ਦਾ ਨਾਂ ਤੇ ਵੇਰਵਾ -ਇਸ ਵਿੱਚ ਦੱਸਿਆ ਜਾਂਦਾ ਹੈ ਕਿ ਕੌਣ ਜ਼ਮੀਨ ਬੀਜ ਰਿਹਾ ਹੈ। 


5.ਸਿੰਚਾਈ ਦਾ ਸਾਧਨ -ਸਿੰਚਾਈ ਦੇ ਸਾਧਨ ਤੋਂ ਭਾਵ ਪਾਣੀ ਦਾ ਸਾਧਨ ਕੀ ਹੈ ਨਹਿਰੀ ਜਾਂ ਟਿਊਬਵੈੱਲ ਜਾਂ ਬਰਾਨੀ। 


6. ਮੁਰੱਬਾ ਅਤੇ ਖਸਰਾ ਨੰਬਰ-ਖ਼ਸਰਾ ਭਾਰਤ ਅਤੇ ਪਾਕਿਸਤਾਨ ਵਿੱਚ ਜ਼ਮੀਨ ਦੇ ਨਾਲ ਸੰਬੰਧਤ ਇੱਕ ਕਾਨੂੰਨੀ ਦਸਤਾਵੇਜ਼ ਨੂੰ ਕਹਿੰਦੇ ਹਨ ਜਿਸ ਵਿੱਚ ਕਿਸੇ ਪਿੰਡ ਵਿੱਚ ਜ਼ਮੀਨ ਦੇ ਇੱਕ ਟੁਕੜੇ ਅਤੇ ਉਸਤੇ ਉਗਾਈ ਫਸਲ ਦਾ ਵੇਰਵਾ ਲਿਖਿਆ ਹੁੰਦਾ ਹੈ। ਮੁਰੱਬਾ ਅਸਲ ਵਿੱਚ ਪਿੰਡ ਦੀ ਸਾਰੀ ਜ਼ਮੀਨ ਨੂੰ ਇਕ ਖਾਸ ਆਕਾਰ ਦੇ ਟੁਕੜਿਆਂ ਵਿੱਚ ਵੰਡ ਦਿੱਤਾ ਜਾਂਦਾ ਹੈ ਹਰ ਟੁਕੜੇ ਨੂੰ ਵੱਖ ਵੱਖ ਨੰਬਰ ਦਿੱਤੇ ਜਾਂਦੇ ਹਨ, ਜਿਸਨੂੰ ਮੁਰੱਬਾ ਨੰਬਰ ਕਹਿੰਦੇ ਹਨ।ਵੈਸੇ ਮੁਰੱਬੇ ਦਾ ਆਕਾਰ 25 ਕਿੱਲੇ ਹੁੰਦਾ ਹੈ ਪਰ ਇਹ ਵੱਡਾ ਛੋਟਾ ਵੀ ਹੋ ਸਕਦਾ ਹੈ। ਕਿਸੇ ਵੀ ਮੁਰੱਬੇ ਨੰਬਰ ਵਿੱਚ ਇਕ ਤੋਂ ਵੱਧ ਲੋਕਾਂ ਦੀ ਜ਼ਮੀਨ ਹੋ ਸਕਦੀ ਹੈ। 


7. ਰਕਬਾ ਅਤੇ ਭੌਂ ਦੀ ਕਿਸਮ-ਰਕਬੇ ਵਿੱਚ ਲਿਖਿਆ ਹੋਵੇਗਾ ਜਿਵੇ ਕਿ 4-7 (ਨਹਿਰੀ) ਇਦਾਂ ਲਿਖਿਆ ਹੋਵੇਗਾ ਤਾ ਇਸ ਦਾ ਮਤਲਬ ਹੈ ਕਿ ਰਕਬਾ ਨਹਿਰੀ ਹੈ ਅਤੇ 4-7 ਦਾ ਮਤਲਬ ਹੈ ਕਿ ਚਾਰ ਕਨਾਲਾ ਸੱਤ ਮਰਲੇ ਜਮੀਨ ਅੱਗੇ ਲਿਖਿਆ ਮੰਨ ਲੋ 6-3 ਭਾਵ ਛੇ ਕਨਾਲਾਂ ਤਿੰਨ ਮਰਲੇ ਇਸ ਤੋ ਬਾਅਦ ਕੁਲ ਕਰਕੇ ਲਿਖਿਆ ਗਿਆ ਹੋਵੇਗਾ ਜਿਵੇ ਕਿ ਅਸੀ ਲਿਖਿਆ ਹੈ 4-7 ਅਤੇ 6-3 ਮਤਲਬ 10 ਕਨਾਲਾ 10 ਮਰਲੇ ਕੁੱਲ ਜ਼ਮੀਨ ਹੋਵੇਗੀ।


8.ਵਿਸ਼ੇਸ਼ ਕਥਨ-ਵਿਸ਼ੇਸ਼ ਕਥਨ ਬਹੁਤ ਮਹਤੱਵਪੂਰਨ ਸਥਾਨ ਰੱਖਦਾ ਹੈ ਜਮਾਂਬੰਦੀ ਵਿੱਚ ਇਸ ਵਿੱਚ ਹੇਠ ਲਿਖੇ ਕਥਨ ਦਿੱਤੇ ਜਾਦੇ ਹਨ ਲਿਮਟ ਜਾਂ ਲੋਨ ਜੋ ਕਢਵਾਇਆ ਗਿਆ ਹੈ ਉਹ ਕਿਸ ਬੈਂਕ ਅਤੇ ਬਰਾਂਚ ਦਾ ਨਾਮ ਉਥੇ ਲਿਖਿਆ ਜਾਵੇਗਾ। ਜਿਵੇਂ ਕਿ ਲਿਖਿਆ ਜਾਂਦਾ ਹੈ ਕਿ ਆ ਨਾਮ (ਮਾਲਕ ਦਾ ਨਾ) ਦੇ ਬੰਦੇ ਨੇ ਆ ਨਾ ਦੀ ਬੈਂਕ ਦੀ ਆ ਬਰਾਂਚ (ਬਰਾਂਚ ਦਾ ਨਾਂ) ਦਾ ਇੰਨੇ ਲੱਖ ਜਾ ਹਜ਼ਾਰ (ਰੁਪਏ ਕਿੰਨੇ ਵੀ ਹੋ ਸਕਦੇ ਨੇ) ਇੰਨੇ ਰੁਪਏ ਵਿੱਚ ਆੜ ਰਹਿਨ ਕੀਤੀ ਜਾਦੀ ਹੈ। ਜਦੋਂ ਲਿਮਿਟ ਭਰ ਦਿੱਤੀ ਜਾਦੀ ਹੈ ਫਰਦ ਉਪਰ ਇਸੇ ਕਥਨ ਵਿੱਚ ਲਿਖਿਆ ਜਾਦਾ ਹੈ ਕਿ ਆੜ ਰਹਿਨ ਰਕਬਾ ਫੱਕ ਕੀਤਾ ਜਾਦਾ ਹੈ। ਜੇਕਰ ਕਿਸੇ ਨੇ ਜਮੀਨ ਵੇਚੀ ਜਾਂ ਖਰੀਦੀ ਹੋਵੇ ਉਹ ਵੀ ਵਿਸ਼ੇਸ਼ ਕਥਨ ਵਿੱਚ ਹੀ ਦਰਜ ਕੀਤੀ ਜਾਦੀ ਹੈ। ਜੇਕਰ ਤਬਦੀਲ ਮਲਕੀਅਤ ਕੀਤੀ ਹੋਵੇ ਤੇ ਫਿਰ ਵੀ ਇਸੇ ਕਥਨ ਵਿੱਚ ਆਵੇਗੀ।


ਇਕ ਕਨਾਲ ਵਿੱਚ ਵੀਹ ਮਰਲੇ ਹੁੰਦੇ ਹਨ ਅਤੇ ਅੱਠ ਕਨਾਲਾਂ ਦਾ ਇੱਕ ਕਿੱਲਾ ਹੁੰਦਾ ਹੁੰਦਾ ਹੈ।


ਫੇਸਬੁੱਕ ਕਾਪੀ

Report Page